A Tribute to “The Punjab Public School” by Dr.Mohan Chutani (R-241,1975) on it’s Diamond Jubilee

Date: 20- 06- 20

ਪੀ. ਪੀ. ਐਸ. ਨਾਭਾ

Written by Mr Mohan Chutani (R-241,1969-1975); Mobile +91 88002 57766

ਵਿਦਿਆ ਦਾ ਉਘਾ ਅਦਾਰਾ
ਸਾਡਾ ਪੀ. ਪੀ. ਐਸ. ਪਿਆਰਾ
ਵਿੱਚ ਸਕੂਲਾਂ ਦਾ ਲਿਸ਼ਕਦਾ ਤਾਰਾ
ਸਾਡਾ ਪੀ. ਪੀ. ਐਸ. ਪਿਆਰਾ ।

ਸ਼ਖਸਿਯਤ ਦੀਆਂ ਡੂੰਘੀਆਂ ਨੀਹਾਂ
ਸਾਡੇ ਵਿੱਚ ਗੁਰੂਆਂ ਨੇ ਸਨ ਰਖੀਆਂ
ਅਨੁਸ਼ਾਸਨ ਦੇ ਰਸਤੇ ਚਲਾ ਕੇ ਸਾਨੂੰ
ਜ਼ਿੰਦਗੀ ਦਾ ਸਬਕ ਸਿਖਾਇਆ ਸੀ ਨਿਆਰਾ।

ਸਤਿਕਰਜੋਗ ਕਾਟੇ, ਮਲਕਾਨੀ, ਜੋਹਰੀ, ਭਾਵੇ,
ਹੋਰ ਵੀ ਕਿੰਨੇ ਹੀ ਗੁਰੂਆਂ ਦੇ ਨਾਓਂ ਨੇ
ਸਾਡੀਆਂ ਗਲਤੀਆਂ ਨੂੰ ਉਜਾਗਰ ਕਰ
ਸਾਡੇ ਜੀਵਨ ਦਾ ਕੀਤਾ ਜਿਨ੍ਹਾਂ ਉਚਾਰਾ।

ਖੇਡ, ਪੜ੍ਹਾਈ, ਤੇ “ਐਕਸਟ੍ਰਾ ਕਰੀਕੁਲਰ ਐਕਟੀਵਿਟੀ”
ਸੱਭ ਨੇ ਸਾਡੇ ਹੁਨਰ ਨੂੰ ਕੀਤਾ ਅੱਗੇ,
ਜਿਸਨੂੰ ਜ਼ਿੰਦਗੀ ਦਾ ਅਟੂਟ ਹਿੱਸਾ ਬਣਾ ਕੇ
ਕਦੀ ਕੀਤਾ ਨਾ ਅਸੀਂ ਉਸਦਾ ਵਿਸਾਰਾ।

ਰਾਵੀ, ਜਮਨਾ, ਬਿਆਸ, ਸਤਲਜ,
ਚਾਰਾਂ “ਹਾਊਸਾਂ” ਦੇ ਦਰਮਿਆਂ ਕੋਈ ਵੀ ਮੁਕਾਬਲਾ
“ਜਿੱਤੇਗਾ ਭਈ ਜਿੱਤੇਗਾ” “ਸਾਡਾ ਹਾਊਸ ਜਿੱਤੇਗਾ” ਦਾ
ਵਜਦਾ ਗਜਦਾ ਰਹਿੰਦਾ ਇਹ ਜੋਸ਼ੀਲਾ ਨਾਹਰਾ।

ਪੀ. ਟੀ. ਆਈ. ਗਿੱਲ ਸਾਹਿਬ ਦਾ
ਸਾਰਾ ਪੀ. ਪੀ. ਐਸ. ਹੈ ਧੰਨਵਾਦੀ
ਜਿਨ੍ਹਾਂ ਕੀਤਾ ਸਭ ਮੁੰਡਿਆਂ ਨੂੰ ਪੱਕਾ
ਪਾ ਕੇ “ਪ੍ਰਸ਼ਾਦੇ ਭਨ” ਦਾ ਬੁਲਾਰਾ।

ਯਾਰੀ ਦੋਸਤੀ ਦੇ ਸਾਡੇ ਖੱਟੇ ਮਿੱਠੇ ਕਿੱਸੇ
ਸਾਨੂੰ ਅੱਜ ਵੀ ਨਹੀਂ ਇਹ ਭੁੱਲਦੇ ਨੇ
ਜਦੋੰ ਵੀ ਪੀ.ਪੀ. ਐਸ. ਦਾ ਹਾਣੀ ਮਿਲਦਾ
ਮਜ਼ਾ ਆਉਂਦਾ ਹੈ ਯਾਦ ਕਰਕੇ ਉਨ੍ਹਾਂਨੂੰ ਦੁਬਾਰਾ।

ਛੇੜਾਂ ਬੋਲ ਬੋਲ ਕੇ, ਇਕ ਦੂਜੇ ਦੀਆਂ
ਯਾਰਾਂ ਦੇ ਅਸਲੀ ਨਾਉ ਵੀ ਭੁੱਲ ਬੈਠੇ ਹਾਂ
ਅਪਣੇ ਗੁਰੂਆਂ ਦੀਆਂ ਛੇੜਾਂ ਦਾ ਕੀ ਕਹੀਏ
ਉਹ ਤਾਂ ਬਣ ਗਈਆਂ ਸੀ ਸਾਡਾ ਲੱਪਾ ਲਾਰਾ।

“ਔਨਵਰਡ ਤੇ ਅਪਵਰਡ” ਦਾ ਪਾਠ
ਇਹ ਆਦਰਸ਼ ਤੇ ਸਾਨੂੰ ਡੂੰਘਾ ਮਾਣ ਹੈ
ਅੱਜ ਵੀ ਇਸ ਗੀਤ ਦੀ ਜੋਸ਼ੀਲੀ ਗੂੰਜ
ਹੂੁਕ ਮਾਰਦੀ ਹੈ ਸਾਡੇ ਦਿੱਲਾਂ ਵਿੱਚ ਕਰਾਰਾ।

ਪੀ. ਪੀ. ਐਸ. ਦੇ ਵਿਦਿਆਰਥੀਆਂ ਨੇ
ਦੇਸ਼ ਵਿਦੇਸ਼ ਵਿੱਚ ਹਰ ਮੁਕਾਮ ਤੇ ਪਹੁੰਚੇ ਕੇ
ਕੀਤਾ ਹੈ ਅਪਣੇ ਸਕੂਲ ਦਾ ਨਾਉ ਰੌਸ਼ਨ, ਜਿਸਨੇ
ਹਰ ਚੁਣੌਤੀ ਨੂੰ ਸਿਖਾਇਆ ਹੈ ਕਰਨਾ ਗਵਾਰਾ।

ਸਨ ੨੦੨੦ ਦੇ ਵਿੱਚ ਆਈ ਹੈ ਸਾਡੇ
ਪੀ. ਪੀ. ਐਸ. ਦੀ ਡਾਇਮੰਡ ਜੁਬਿਲੀ
ਇਸ ਮੁਬਾਰਕ ਮੌਕੇ ਤੇ, ਨਾ ਭੁੱਲੀਏ ਉਨ੍ਹਾਂ ਸਾਥੀਆਂ ਨੂੰ
ਜੋ ਛੱਡ ਗਏ ਨੇ ਸਾਨੂੰ, ਦੇ ਕੇ ਜਿੰਦਗੀ ਦਾ ਨਿੱਘਾ ਹੁਲਾਰਾ।

Mohan Chutani (R-241,1975)

Education:

MA Economics (Delhi School of Economics, Delhi University, 1982),
PhD (Deptt. of Business Economics, Delhi University, 1994).
MBA (University of Hull, UK, 2000),

Professional Career:

He taught Economics in SGTB Khalsa (evening) College and Dr Zakir Hussain College of Delhi University. He was selected to join the ‘Indian Economics Service’ in 1986.

He served in different departments of Govt. He retired from the post of Economic Adviser, Ministry of Corporate Affairs as head of Research and Analysis (also attached to Cabinet Secretariat) on 31st July, 2019.